अक्तुबर-2017

भाषान्तरਬਰਾਦਰੀ/बिरदरी     Posted: October 1, 2016

(अनुवाद : श्याम सुन्दर अग्रवाल)

ਬਾਬੂ!ਮੈਂ ਕਾਰ ਵਿੱਚੋਂ ਉਤਰਿਆ ਹੀ ਸੀ ਕਿ ਆਪਣੇ ਬਚਪਣ ਦਾ ਸੰਬੋਧਨ ਸੁਣ ਕੇ ਚੌਂਕ ਗਿਆ। ਕਿਸੇ ਪੁਰਾਣੇ ਜਾਣਕਾਰ ਨਾਲ ਸਾਹਮਣਾ ਹੋਣ ਦੇ ਭੈ ਨਾਲ ਹੀ ਮੇਰੇ ਕੰਨ ਗਰਮ ਹੋ ਗਏ ਤੇ ਮੈਂ ਉਸ ਪੁਕਾਰ ਨੂੰ ਅਣਸੁਣਿਆ ਕਰ ਛੇਤੀ-ਛੇਤੀ ਪਾਰਕਿੰਗ ਤੋਂ ਅੱਗੇ ਤੁਰ ਪਿਆ।।

“ਓਏ ਬਾਬੂ!” ਹੁਣ ਕਿਸੇ ਨੇ ਜ਼ੋਰ ਨਾਲ ਪੁਕਾਰਿਆ।

ਮੈਨੂੰ ਪਿੱਛੇ ਮੁੜ ਕੇ ਦੇਖਣਾ ਪਿਆ। ਉਹ ਲੰਮੀਆਂ-ਲੰਮੀਆਂ ਉਲਾਂਘਾਂ ਪੁੱਟਦਾ ਮੇਰੇ ਵੱਲ ਹੀ ਆ ਰਿਹਾ ਸੀ। ਸੱਜੀ ਅੱਖ ਦੇ ਹੇਠਾਂ ਵੱਡੇ ਸਾਰੇ ਕਾਲੇ ਮੱਸੇ ਕਾਰਨ ਮੈਨੂੰ ਆਪਣੇ ਬਚਪਣ ਦੇ ਦੋਸਤ ਸੀਤਾ ਰਾਮ ਨੂੰ ਪਛਾਣਦਿਆਂ ਦੇਰ ਨਹੀਂ ਲੱਗੀ। ਉਹ ਜਿਸ ਅੰਦਾਜ਼ ਨਾਲ ਮੇਰੇ ਵੱਲ ਵਧ ਰਿਹਾ ਸੀ, ਉਸ ਤੋਂ ਲਗਦਾ ਸੀ ਕਿ ਨਜ਼ਦੀਕ ਆ ਕੇ ਮੈਨੂੰ ਜੱਫੀ ਵਿਚ ਲੈ ਲਵੇਗਾ।

ਮੈਨੂੰ ਲੱਗਾ, ਉਹ ਭਰੇ ਸਾਊਥ-ਐਕਸਟੈਂਸ਼ਨ ਵਿਚ ਮੇਰੀ ਇੱਜ਼ਤ ਨੂੰ ਧੇ ਕੇ ਰੱਖ ਦੇਵੇਗਾ। ਬੇਵਕੂਫ ਇਹ ਨਹੀਂ ਜਾਣਦਾ ਕਿ ਹੁਣ ਮੈਂ ਉਹ ਪੁਰਾਣਾ ਫਟੀਚਰ ਬਾਬੂ ਨਹੀਂ, ਸਗੋਂ ਕਈ ਫੈਕਟਰੀਆਂ ਦਾ ਮਾਲਕ ਬੀ.ਕੇ. ਹਾਂ। ਮੈਂ ਜਾਣ ਬੁਝ ਕੇ ਆਪਣੇ ਹੱਥ ਪੈਂਟ ਦੀ ਜੇਬ ਵਿਚ ਪਾ ਲਏ।

ਮੇਰੇ ਠੰਡੇ ਵਿਵਹਾਰ ਕਾਰਨ ਉਹ ਮੇਰੇ ਨੇੜੇ ਆ ਕੇ ਠਿਠਕ ਗਿਆ। ਮੈਂ ਬੜੀ ਮੁਸ਼ਕਿਲ ਨਾਲ ਅੱਖ ਚੁੱਕ ਕੇ ਉਸ ਵੱਲ ਦੇਖਿਆ। ਉਸ ਦਾ ਸੱਜਾ ਹੱਥ ਮੇਰੇ ਵੱਲ ਵਧਿਆ ਹੋਇਆ ਸੀ।

“ਸੀਤਾ ਰਾਮ ਕੀ ਹਾਲਚਾਲ ਹੈ?” ਮੈਂ ਉਸਦੇ ਵਧੇ ਹੋਏ ਹੱਥ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਮੇਰੀ ਫੈਕਟਰੀ ਦਾ ਕੋਈ ਵਰਕਰ ਹੋਵੇ।

“ਓਏ, ਤੂੰ ਦਿੱਲੀ ’ਚ ਐਂ ਤੇ ਮੈਨੂੰ ਖ਼ਬਰ ਈ ਨਹੀਂ?” ਮੇਰੇ ਠੰਡੇ ਵਿਵਹਾਰ ਦੇ ਬਾਵਜੂਦ ਉਹ ਗਰਮਜ਼ੋਸ਼ੀ ਨਾਲ ਬੋਲਿਆ।

“ਅਜੇ ਮੈਂ ਜਰਾ ਜਲਦੀ ਵਿਚ ਹਾਂ।” ਉਹਦੇ ਬੇਝਿਜਕ ਵਿਵਹਾਰ ਨਾਲ ਮੈਂ ਮੁੜ੍ਹਕੋ-ਮੁੜ੍ਹਕੀ ਹੋ ਰਿਹਾ ਸੀ। ਮੈਂ ਘਬਰਾ ਕੇ ਚਾਰੇ ਪਾਸੇ ਦੇਖਿਆ। ਸ਼ੁਕਰ ਹੈ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਸੀ। ਮੈਂ ਉਸ ਤੋਂ ਪਿੱਛਾ ਛੁਡਾਉਣ ਦੀ ਨੀਅਤ ਨਾਲ ਕਿਹਾ, “ਕਦੇ ਆਫਿਸ ’ਚ ਮਿਲ, ਤਦ ਗੱਲਾਂ ਕਰਾਂਗੇ।”

“ਏਨੇ ਸਾਲ ਬਾਦ ਮਿਲਿਐਂ, ਇੰਜ  ਥੋੜਾ ਜਾਣ ਦਿਆਂਗਾ।” ਉਹ ਬੋਲਿਆ, “ਆ ਤੈਨੂੰ ਆਪਣੇ ਸ਼ੌ-ਰੂਮ ਦਿਖਾਵਾਂ…‘ਫੈਬ੍ਰਿਕਾ’, ‘ਫੈਸ਼ਨ-ਇੰਨ’ ਇਸ ਬੰਦੇ ਦੇ ਈ ਤਾਂ ਹਨ।”

ਮੈਂ ਬੁਰੀ ਤਰ੍ਹਾਂ ਚੌਂਕ ਗਿਆ। ਸੋਚਿਆ– ‘ਸੀਤਾ ਰਾਮ ਤੇ ਸਾਊਥ-ਐਕਸਟੈਂਸ਼ਨ ਦੇ ਦੋ ਸ਼ਾਨਦਾਰ ਸ਼ੌ-ਰੂਮਜ਼ ਦਾ ਮਾਲਕ! ਇਟ ਹੈਜ ਸਮ ਮੀਨਿੰਗ।’

“ਓਏ ਮੋਟੂ, ਤੂੰ ਤਾਂ ਬਹੁਤ ਵੱਡਾ ਆਦਮੀ ਬਣ ਗਿਆ।” ਮੈਂ ਬੜੇ ਪਿਆਰ ਨਾਲ ਉਸਦੀ ਗੋਗੜ ਉੱਤੇ ਮੁੱਕਾ ਮਾਰਦੇ ਹੋਏ ਕਿਹਾ। ਅਗਲੇ ਹੀ ਪਲ ਅਸੀਂ ਇਕ ਦੂਜੇ ਦੀ ਕਮਰ ਵਿਚ ਹੱਥ ਪਾਈ ਹੌਲੀ-ਹੌਲੀ ‘ਫੈਬ੍ਰਿਕਾ’ ਵੱਲ ਵਧ ਰਹੇ ਸੀ।

-0-

गतिविधियाँ

  • चर्चा में

    हरियाणा साहित्य-संगम में लघुकथा पर विचार -विमर्श( सुकेश साहनी और राम कुमार आत्रेय की भागीदारी ।)
    लघुकथा अनवरत-2017 का विश्व पुस्तक मेले में अयन प्रकाशन के स्टाल पर विमोचन।

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)

    sahnisukesh@gmail.com

    रामेश्वर काम्बोज ´हिमांशु´
    rdkamboj@gmail.com

    रचनाएँ भेजने के लिए पता-:-
    laghukatha89@gmail.com

    विशेष सूचना-:-
    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    -सम्पादक द्वय

Design by TemplateWorld and brought to you by SmashingMagazine