नवम्बर -2018

भाषान्तरफ़र्क़/ਫਰਕ     Posted: June 1, 2016

ਸਰੂਚੀ ਕੰਬੋਜ

ਗੱਲਉਹਨਾਂ ਦਿਨਾਂ ਦੀ ਹੈ ਜਦ ਮੈਂ ਹੋਸਟਲ ਰਹਿੰਦੀ ਸੀ ਤੇ ਕਾਲਜ ਵਿੱਚ ਪਹਿਲੀ ਵਾਰ ਛੁੱਟੀਆਂ ਹੋਣ ਤੇ ਮੈਂਘਰ ਵਾਪਸ ਮੁੜ ਰਹੀ ਸੀ ।ਇਹ ਮੇਰਾ ਪਹਿਲਾ ਸਫਰ ਸੀ ਜੋ ਮੈਂ ਇਕੱਲਿਆਂ ਤੈਅ ਕਰਨਾ ਸੀ ।ਸਫਰ ਲੰਬਾ ਵੀਸੀ ਤੇ ਤੈਅ ਵੀ ਕਰਨਾ ਸੀ ।ਮਨ ਵਿਚ ਇਕ ਡਰ ਵੀ ਸੀ ਪਰ ਫਿਰ ਵੀ ਮੈਂ ਪੂਰੇ ਹੌਂਸਲੇ ਨਾਲ ਬੱਸ ਵਿੱਚਬੈਠ ਅਪਣੇ ਖਿਆਲਾਂ ਵਿੱਚ ਗੁਆਚੀ ਹੋਈ ਅਪਣੀ ਮੰਜ਼ਿਲ ਤੈਅ ਕਰ ਰਹੀ ਸੀ ।

ਕੋਈਬੱਸ ਵਿੱਚ ਬੈਠ ਰਿਹਾ ਸੀ ਤੇ ਕੋਈ ਅਪਣੀ ਮੰਜ਼ਿਲ ਆਉਣ ਤੇ ਬੱਸ ਤੋਂ ਉਤਰ ਰਿਹਾ ਸੀ ।ਇਕ ਬਹੁਤ ਹੀ ਨਵਾਂਤਜਰਬਾ ਸੀ ਇਹ, ਇਸ ਪਹਿਲੇ ਸਫਰ ਵਿੱਚ ਬਹੁਤ ਸਿੱਖਣ ਨੂੰ ਮਿਲਿਆ ਜੋ ਸ਼ਾਇਦ ਹੀ ਮੈਂ ਕਦੇ ਭੁੱਲ ਪਾਵਾਂ।

ਖਿੜਕੀਵਾਲੀ ਸੀਟ ਤੇ ਬੈਠੀ ਮੈਂ ਬਾਹਰ ਤੁਰਦੇ ਜਾਂਦੇ ਰੁੱਖਾਂ ਨੂੰ ਦੇਖਦੀ ਤੇ ਕਦੇ ਬਸ ਵਿੱਚ ਇਧਰ ਉਧਰ ਸਵਾਰੀਆਂਨੂੰ, ਫਿਰ ਥੋੜ੍ਹੀ ਦੇਰ ਬਾਅਦ ਅਚਾਨਕ ਮੇਰਾ ਧਿਆਨ ਮੇਰੇ ਸੱਜੇ ਹੱਥ ਦੀ ਅਗਲੀ ਸੀਟ ਤੇ ਗਿਆ ।ਜਿਸ ਤੇਇਕ ਅੱਠ ਕੁ ਸਾਲ ਦਾ ਬੱਚਾ ਅਪਣੇ ਪਿਤਾ ਦੇ ਨਾਲ ਕਿਤੇ ਜਾ ਰਿਹਾ ਸੀ ।ਸਰਦੀ ਦਾ ਮੌਸਮ ਸੀ ਅਤੇ ਬਾਰਿਸ਼ਹੋਣ ਕਾਰਣ ਠੰਡ ਹੋਰ ਵੀ ਵਧ ਗਈ ਸੀ ।ਜਿਸ ਕਾਰਣ ਉਸ ਬੱਚੇ ਨੂੰ ਅਚਾਨਕ ਹੀ ਬੁਖਾਰ ਹੋ ਗਿਆ, ਤੇ ਉਸਦਾਪਿੰਡਾ ਠੰਡ ਨਾਲ ਕੰਬਣ ਲੱਗਿਆ ।ਤਦ ਜਿਵੇਂ ਹੀ ਉਸ ਦੇ ਪਿਤਾ ਨੂੰ ਪਤਾ ਲੱਗਿਆ ਉਸ ਜਲਦੀ ਨਾਲ ਅਪਣੇਤੇ ਲਈ ਲੋਈ ਅਪਣੇ ਪੁੱਤਰ ਤੇ ਪਾ ਕੇ ਝੱਟ ਉਸਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ ।ਉਸ ਸਮੇਂ ਮੈਨੂੰਅਹਿਸਾਸ ਹੋਇਆ ਕਿ ਮਾਂ-ਬਾਪ ਅਪਣੇ ਬੱਚਿਆਂ ਦੀ ਕਿੰਨੀ ਫਿਕਰ ਕਰਦੇ ਹਨ, ਕਿੰਨਾ ਪਿਆਰ ਕਰਦੇ ਹਨ ਕਿਉਹਨਾਂ ਤੋਂ ਅਪਣੇ ਬੱਚਿਆਂ ਤੇ ਆਈ ਮੁਸੀਬਤ ਜਰਾ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ ।ਇਹ ਤਾਂ ਪਿਆਰ ਸੀਇਕ ਬਾਪ ਦਾ ਅਪਣੇ ਪੁੱਤਰ ਪ੍ਰਤਿ।

ਉਸਤੋਂ ਥੋੜ੍ਹੀ ਦੇਰ ਬਾਅਦ ਮੇਰਾ ਧਿਆਨ ਮੇਰੇ ਨਾਲ ਵਾਲੀ ਸੀਟ ਤੇ ਗਿਆ ।ਇਥੇ ਮਾਮਲਾ ਕੁਝ ਹੋਰ ਹੀ ਸੀ।ਇਕ ਆਦਮੀ ਸ਼ਾਇਦ ਪੱਚੀ-ਛੱਬੀ ਸਾਲ ਦਾ ਅਪਣੇ ਪਿਤਾ ਲੱਗਭਗ ਕੋਈ ਸੱਠ-ਬਾਹਠ ਸਾਲ ਦਾ ਹੋਏਗਾ ਦੇ ਨਾਲਕਿਤੇ ਜਾ ਰਿਹਾ ਸੀ ।ਬੁਢਾਪੇ ਵਿਚ ਤੇ ਇਨਸਾਨ ਬਿਲਕੁਲ ਬੱਚਿਆਂ ਜਿਹਾ ਹੀ ਬਣ ਜਾਂਦਾ ਹੈ ।ਠੰਡ ਜਿਆਦਾਹੋਣ ਕਾਰਨ ਉਸ ਬਜ਼ੁਰਗ ਆਦਮੀ ਨੂੰ ਵੀ ਠੰਡ ਲੱਗ ਰਹੀ ਸੀ ।ਪਰ ਉਸ ਦੇ ਪੁੱਤਰ ਦਾ ਧਿਆਨ ਉਸ ਤੇ ਜਰਾ ਵੀਨਾ ਗਿਆ ਕਿ ਉਸ ਦੇ ਬਾਪ ਨੂੰ ਠੰਡ ਲਗ ਰਹੀ ਹੈ ।ਜਦ ਉਸ ਤੋਂ ਠੰਡ ਬਰਦਾਸ਼ਤ ਨਾ ਹੋਈ ਤਾਂ ਉਸ ਨੇ ਅਪਣੇਪੁੱਤਰ ਨੂੰ ਕਿਹਾ ਕਿ “ਪੁੱਤਰ ਮੈਨੂੰ ਠੰਡ ਲੱਗ ਰਹੀ ਹੈ ।”

ਤਾਂਉਸ ਦਾ ਪੁੱਤਰ ਫਟਾਫਟ ਉਸ ਨੂੰ ਟੋਕਦਿਆਂ ਹੋਇਆਂ ਬੋਲਿਆ” ਕੀ ਬਾਪੂ ਜੀ ਤੁਹਾਡੇ ਤੋਂ ਐਨੀਕੁਠੰਡ ਬਰਦਾਸ਼ਤ ਨਹੀਂ ਹੁੰਦੀ, ਜੇ ਤੁਸੀਂ ਸੋਚ ਰਹੇ ਹੋ ਨਾ ਕਿ ਮੈਂ ਅਪਣਾ ਕੋਟ ਉਤਾਰ ਕੇ ਤੁਹਾਨੂੰ ਦੇਦਿਆਂਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ ।ਜੇ ਮੈਂ ਤੁਹਾਨੂੰ ਕੋਟ ਉਤਾਰ ਕੇ ਦਿੰਦਾ ਹਾਂ ਤਾਂ ਮੈਨੂੰਠੰਡ ਲੱਗ ਜਾਣੀ ਹੈ ਤੇ ਮੈਨੂੰ ਆਫਿਸ ਤੋਂ ਛੁੱਟੀ ਲੈਣੀ ਪਏਗੀ ਪਰ ਜੇ ਤੁਹਾਨੂੰ ਠੰਡ ਲੱਗ ਵੀ ਗਈ ਤੇਕੀ ਫਰਕ ਪਏਗਾ ਤੁਹਾਨੂੰ, ਤੁਸੀਂ ਕਿਹੜਾ ਆਫਿਸ ਜਾਣਾ ਹੁੰਦਾ ਮੁਫ਼ਤ ਦਾ ਖਾਣਾ ਖਾਣਾ ਹੁੰਦਾ ਜੇ ਮੈਂਇਕ ਦਿਨ ਨਾ ਗਿਆ ਆਫਿਸ ਤੇ ਪਤਾ ਮੇਰਾ ਕਿੰਨਾ ਨੁਕਸਾਨ ਹੋ ਜਾਣਾ ।”ਜਦ ਉਸਦੇ ਪੁੱਤਰ ਨੇ ਸਭ ਕੁਝਬੋਲ ਦਿੱਤਾ ਤਾਂ ਥੋੜ੍ਹੀ ਦੇਰ ਬਾਅਦ ਉਸ ਦਾ ਬਾਪ ਅਪਣੀ ਚੁੱਪੀ ਤੋੜਦਿਆਂ ਹੋਇਆਂ ਬੋਲਿਆ ।

“ਪਰਪੁੱਤਰ ਮੇਰਾ ਇਹ ਮਤਲਬ ਨਹੀਂ ਸੀ ਮੈਂ ਤੇ ਇਹ ਕਹਿ ਰਿਹਾ ਸੀ ਕਿ ਮੀਂਹ ਪੈਣ ਨਾਲ ਠੰਡ ਬਹੁਤ ਵੱਧ ਗਈਹੈ ਤੇ ਜੇ ਮੈਨੂੰ ਠੰਡ ਲੱਗ ਰਹੀ ਹੈ ਤਾਂ ਤੈਨੂੰ ਵੀ ਲੱਗ ਰਹੀ ਹੋਵੇਗੀ ਕਿਉਂਕਿ ਤੂੰ ਵੀ ਤੇ ਕੱਲਾਕੋਟ ਹੀ ਪਾ ਰੱਖਿਆ ਇਸ ਕਰਕੇ ਮੈਂ ਤੈਨੂੰ ਅਪਣੀ ਲੋਈ ਦੇ ਰਿਹਾ ਸੀ ।”ਮੁੰਡੇ ਦਾ ਅਚਾਨਕ ਧਿਆਨਅਪਣੇ ਪਿਉ ਦੇ ਸਰੀਰ ਤੋਂ ਉਤਾਰ ਕੇ ਹੱਥ ਵਿਚ ਫੜੀ ਲੋਈ ਤੇ ਗਿਆ ਤੇ ਉਹ ਬਹੁਤ ਸ਼ਰਮਿੰਦਾ ਹੋਇਆ ।

ਇਹਸੀ ਇਕ ਪੁੱਤਰ ਦਾ ਪਿਆਰ ਅਪਣੇ ਬਜ਼ੁਰਗ ਬਾਪ ਲਈ ।

ਉਸਬਜ਼ੁਰਗ ਬਾਪ ਦਾ ਪੁੱਤਰ ਸ਼ਾਇਦ ਭੁੱਲ ਗਿਆ ਸੀ ਕਿ ਉਸ ਦੇ ਬਾਪ ਨੇ ਉਸ ਲਈ ਕੀ ਕੁਝ ਨਹੀਂ ਕੀਤਾ ਹੋਵੇਗਾ।ਅਗਰ ਉਹ ਐਨਾ ਸਭ ਕੁਝ ਨਾ ਕਰਦੇ ਤਾਂ ਸ਼ਾਇਦ ਉਹ ਇਸ ਮੁਕਾਮ ਤੇ ਕਦੇ ਪਹੁੰਚ ਨਾ ਪਾਉਂਦਾ ।ਸਚ ਵਿਚ ਕਿੰਨਾਫਰਕ ਹੈ ਪਿਉ ਤੇ ਪੁੱਤਰ ਦੇ ਪਿਆਰ ਵਿਚ ।ਪਿਉ ਅਪਣੇ ਪੁੱਤਰ ਦੀ ਖੁਸ਼ੀ ਲਈ ਕੁੱਝ ਵੀ ਕਰ ਸਕਦਾ ਪਰ ਪੁੱਤਰਸਿਰਫ ਅਪਣੀ ਖੁਸ਼ੀ ਵੇਖਦਾ ਕੀ ਉਹ ਆਪਣੇ ਬਾਪ ਲਈ ਕੁੱਝ ਕਰ ਸਕਦਾ ਸ਼ਾਇਦ ਕੁਝ ਨਹੀਂ ।ਕੀ ਅਸੀਂ ਐਨੇਪੱਥਰ ਦਿਲ ਹੋ ਗਏ ਹਾਂ ਕਿ ਅਪਣੇ ਰੁਝੇਵਿਆਂ ਵਿੱਚ ਅਪਣੇ ਮਾਂ ਬਾਪ ਤੇ ਅਪਣੇ ਵੱਡਿਆਂ ਦਾ ਸਤਿਕਾਰ ਕਰਨਾਤੱਕ ਭੁੱਲ ਗਏ ਹਾਂ ।ਇਕ ਗੱਲ ਯਾਦ ਰੱਖਣਾ ਜੋ ਬੀਜਾਂਗੇ ਉਹੀ ਵੱਢਾਂਗੇ, ਸੋ ਜਰਾ ਸੋਚ ਕੇ ਬੁੱਢਿਆਂਆਪਾਂ ਵੀ ਹੋਣਾ ।

—0-

गतिविधियाँ

 • चर्चा में

  हरियाणा साहित्य-संगम में लघुकथा पर विचार -विमर्श( सुकेश साहनी और राम कुमार आत्रेय की भागीदारी ।)
  लघुकथा अनवरत-2017 का विश्व पुस्तक मेले में अयन प्रकाशन के स्टाल पर विमोचन।

 • सम्पर्क:-

  सुकेश साहनी

  185,उत्सव,महानगर पार्ट–2
  बरेली–243122 (उ.प्र.)


  sahnisukesh@gmail.com

  रामेश्वर काम्बोज ´हिमांशु´
  chandanman2011@gmail.com

  रचनाएँ भेजने के लिए पता-:-

  laghukatha89@gmail.com

  विशेष सूचना-:-

  पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

  -सम्पादक द्वय

Design by TemplateWorld and brought to you by SmashingMagazine