जून 2026

भाषान्तरआँख का तिल / ਅੱਖ ਦਾ ਤਿਲ-ਰਾਮੇਸ਼ਵਰ ਕੰਬੋਜ ‘ਹਿਮਾਂਸ਼ੂ’     Posted: February 1, 2018

[ अनुवाद- श्याम सुन्दर अग्रावल]

ਕਮਲਾ ਹੱ ਲਹਿਰਾ ਲਹਿਰਾ ਕੇ ਆਪਣੀ ਨੂੰਹ ਉਮਾ ਨੂੰ ਤਾਹਨਿਆਂ-ਮਿਹਣਿਆਂ ਨਾਲ ਛਿੱਲਣ ਉੱਤੇ ਤੁਲੀ ਹੋਈ ਸੀ, “ਪਿਓ ਦੇ ਘਰੋਂ ਪੋਟਲੀ ਬਗਲ ’ਚ ਦਬਾ ਕੇ ਚਲੀ ਆਈ। ਕੰਗਾਲ ਦੇ ਘਰੋਂ ਵੀ ਕੋਈ ਇਸ ਤਰ੍ਹਾਂ ਨਹੀਂ ਆਉਂਦਾ। ਦਾਜ ਨਹੀਂ ਲਿਆਏਂਗੀ ਤਾਂ ਤੈਨੂੰ ਇੱਥੇ ਇਕ ਮਿੰਟ ਵੀ ਨਹੀਂ ਟਿਕਣ ਦਿਆਂਗੀ। ਤੂੰ ਸਮਝਿਆ ਕੀ ਐ?”
ਉਮਾ ਚੁਪਚਾਪ ਬੁੱਤ ਬਣੀ ਖੜੀ ਸੀ, ਭਾਵਹੀਣ। ਉਸ ਨੂੰ ਇਸ ਤਰ੍ਹਾਂ ਚੁਪਚਾਪ ਖੜੀ ਦੇਖ, ਸ਼ਰਮਾ ਜੀ ਅੰਦਰ ਤੱਕ ਦਹਿਲ ਗਏ। ਉਹ ਕਮਲਾ ਕੋਲ ਆ ਕੇ ਰੁਕ ਗਏ। ਕਮਲਾ ਫਿਰ ਵੀ ਬਕੀ ਜਾ ਰਹੀ ਸੀ। ਤਦ ਸ਼ਰਮਾ ਜੀ ਨੇ ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸੁਣ, ਦਾਜ ਤਾਂ ਤੂੰ ਵੀ ਨਹੀਂ ਸੀ ਲਿਆਈ। ਫਿਰ ਵੀ ਮੇਰੇ ਨਾਲ ਪੱਚੀ ਸਾਲ ਤੋਂ ਇਸ ਘਰ ’ਚ ਰਹਿ ਰਹੀ ਐਂ। ਉਮਾ ਵੀ ਬਿਨਾ ਦਾਜ ਲਿਆਏ ਪੱਚੀ ਸਾਲ ਤੱਕ ਤਾਂ ਇਸ ਘਰ ’ਚ ਰਹਿ ਈ ਸਕਦੀ ਐ।”
ਕਮਲਾ ਦਾ ਚਿਹਰਾ ਉਤਰ ਗਿਆ। ਉਸਨੇ ਹੌਲੇ ਜਿਹੇ ਉਮਾ ਦਾ ਹੱਥ ਆਪਣੇ ਹੱਥ ਵਿਚ ਲੈ ਲਿਆ।
-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine