जून 2026

भाषान्तरउद्गम / ਸ਼ੁਰੂਆਤ     Posted: June 1, 2022

ਪੰਜਾਬੀ ਅਨੁਵਾਦ: ਜਗਦੀਸ਼ ਰਾਏ ਕੁਲਰੀਆਂ

पंजाबी अनुवाद : जगदीश राय कुलरियाँ

“ਕੀ ਗੱਲ ਹੈ ਸ਼ਾਸਵਤੀ, ਗੁੰਮਸੁੰਮ ਜਿਹੀ ਬੈਠੀ ਹੈ?” ਪ੍ਰਸਿੱਧ ਕਲਾਕਸ਼ੇਤਰਮ ਦੇ ਬਗੀਚੇ ਵਿਚ ਦੋ ਡਾਂਸ ਕਲਾਸ ਦੀਆਂ ਵਿਦਿਆਰਥਣਾਂ ਬੈਠੀਆਂ ਸਨ।

“ਮੈਂ ਅੱਜ ਆਪਣੀ ਖੋਜ਼ ਨੂੰ ਪੂਰਾ ਕਰ ਲਿਆ ਹੈ ਵੈਜਅੰਤੀ। ਮੈਂ ਕਹਿੰਦੀ ਸੀ ਨਾ, ਸੋਮਾ ਦੀਦੀ ਦੇ ਘੁੰਗਰੂ ਬੇਸੁਰੇ ਹਨ। ਉਨ੍ਹਾਂ  ਦੇ ਨਾਲ ਅਭਿਆਸ ਦੇ ਦੌਰਾਨ ਮੈਂ ਤਾਲ `ਤੇ ਧਿਆਨ ਕੇਂਦਰਿਤ ਹੀ ਨਹੀਂ ਕਰ ਪਾਉਂਦੀ ਸਾਂ, ਵਾਰ ਵਾਰ ਦੀ ਗਲਤੀ ਅਤੇ ਗੁਰੂ ਮਾਂ ਦੀ ਤਿੱਖੀ ਨਜ਼ਰ।”

“ਪਰ ਇਹ ਗੱਲ ਗੁਰੂ ਮਾਂ ਨੂੰ ਕਿਵੇਂ ਦੱਸੇਗੀ ਅਤੇ ਜੇ ਦੱਸੇਗੀ ਵੀ ਤਾਂ ਗਲਤ ਨਹੀਂ ਹੋਵੇਗਾ। ਉਨ੍ਹਾਂ ਨੂੰ ਲੱਗੇਗਾ ਕਿ ਜਿਹੜੇ ਸੁਰ ਦੀ ਅਸ਼ੁੱਧੀ ਨੂੰ ਉਹ ਪਛਾਣ ਨਾ ਸਕੀ, ਉਹਨੂੰ ਤੂੰ….”

“ਪਤਾ ਨਹੀਂ …. ਸੋਮਾ ਦੀਦੀ ਖੁਦ ਸੀਨੀਅਰ ਨਰਤਕੀ ਹੈ … ਵੈਸੇ …. ਤੈਨੂੰ ਇਥੇ ਲਿਆਉਣ ਵਾਲੀ ਵੀ ਤਾਂ ਉਹੀ ਹੀ ਹੈ ਨਾ ਵੈਜਅੰਤੀ?”

ਸ਼ਾਸਵਤੀ ਦਾ ਤੀਰ ਸਹੀ ਨਿਸ਼ਾਨੇ `ਤੇ ਲੱਗਿਆ ਸੀ, ਉਹਨੂੰ ਖੁਦ ਕੋਈ ਵੀ ਤਰੱਦਦ ਨਹੀਂ ਕਰਨਾ ਪਿਆ, ਵੈਜਅੰਤੀ ਨੂੰ ਕਹਿ ਦੇਣਾ ਹੀ ਕਾਫੀ ਸੀ। ਸ਼ਾਸਵਤੀ ਕਲਾ ਦੀ ਉਤਮਤਾ ਨੂੰ ਜਿੰਨਾਂ ਬਰੀਕੀ ਨਾਲ ਜਾਣਦੀ ਸੀ। ਸ਼ਾਸਵਤੀ ਨ੍ਰਿਤ ਮਾਹਿਰਾਂ ਦੇ ਘਰਾਣੇ ਤੋਂ ਹੋਣ ਕਾਰਨ ਇਸ ਖੇਤਰ ਦੀ ਕੂਟਨੀਤੀ ਦੇ ਪਾਠ ਵੀ ਬਚਪਨ ਤੋਂ ਹੀ ਘੋਟਦੀ ਆਈ ਸੀ। ਤਾੜੀਆਂ ਦੀ ਗੂੰਜ, ਚੇਲਿਆਂ ਵੱਲੋਂ ਪੈਰੀਂ ਹੱਥ ਲਾਉਣ ਦੇ ਨਾਲ ਹਊਮੈ ਦਾ ਜਨਮ  ਅਤੇ ਉਹਦਾ ਅਪ੍ਰਤੱਖ ਦਿਖਾਈ ਦੇਣਾ ਏਥੇ ਸੁਭਾਵਿਕ ਹੀ ਸੀ।

ਕੁਝ ਹਫਤਿਆਂ ਮਗਰੋਂ ਹੀ ਸੋਮਾ ਦੀਦੀ ਇਕ ਪ੍ਰਸਿੱਧ ਕੰਨਾਂ ਦੀਆਂ ਬਿਮਾਰੀਆਂ ਦੇ ਮਾਹਿਰ ਦੀ ਸਲਾਹ ਲੈ ਰਹੀ ਸੀ, ਗੁਰੂ ਮਾਂ ਵਿਸ਼ੇਸ਼ ਮੌਕਿਆਂ `ਤੇ, ਆਪਣੀ ਸਾਧਨਾ ਵਿਚ ਉਪਯੋਗ ਕੀਤੇ ਘੁੰਗਰੂ ਵਿਦਿਆਰਥੀਆਂ ਨੂੰ ਪੁਰਸਕਾਰ ਵਿਚ ਦਿੰਦੀ ਸੀ। ਇਸ ਵਾਰੀ ਇਹ ਪੁਰਸਕਾਰ ਸੋਮਾ ਦੀਦੀ ਨੂੰ ਮਿਲਿਆ।

ਹਉਮੈ ਦੇ ਮੁੱਲ ਤੇ, ਧੀਰਜ ਦਾ ਵਹਾਅ ਖੁੱਲ੍ਹ ਕੇ ਵਹਿ ਗਿਆ। ਸ਼ਾਸਵਤੀ ਹੁਣ ਕਦੇ ਅਭਿਆਸ ਵਿਚ ਬੇਤਾਲ ਨਹੀਂ ਹੁੰਦੀ।

-0-

-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine