जून 2026

भाषान्तरपति परमेश्वर/ਪਤੀ ਪਰਮੇਸ਼ਵਰ     Posted: February 1, 2025

ਪਤੀ ਪਰਮੇਸ਼ਵਰ  / ਪੱਲਵੀ ਤ੍ਰਿਵੇਦੀ-अनुवादः श्याम सुन्दर अग्रवाल

ਇਕ ਮੁੰਡੇ ਅਤੇ ਕੁੜੀ ਦਾ ਵਿਆਹ ਹੋ ਰਿਹਾ ਸੀ। ਦੋਨੋਂ ਬਹੁਤ ਖੁਸ਼ ਸਨ। ਸਟੇਜ ਉੱਤੇ ਫੋਟੋ ਸੈਸ਼ਨ ਸ਼ੁਰੂ ਹੋਇਆ। ਲਾੜੇ ਨੇ ਆਪਣੇ ਦੋਸਤਾਂ ਦਾ ਪਰੀਚੈ ਨਾਲ ਖੜ੍ਹੀ ਆਪਣੀ ਸਾਲੀ ਨਾਲ ਕਰਵਾਇਆ, “ਇਹ ਹੈ ਮੇਰੀ ਸਾਲੀ, ਅੱਧੀ ਘਰਵਾਲੀ।”

ਦੋਸਤ ਠਹਾਕਾ ਮਾਰ ਕੇ ਹੱਸ ਪਏ।

ਲਾੜੀ ਵੀ ਮੁਸਕਰਾਈ ਤੇ ਉਸਨੇ ਵੀ ਆਪਣੇ ਦਿਉਰ ਦਾ ਪਰੀਚੈ ਆਪਣੀਆਂ ਸਹੇਲੀਆਂ ਨਾਲ ਕਰਵਾਇਆ, “ਇਹ ਨੇ ਮੇਰੇ ਦੇਵਰ, ਅੱਧੇ ਪਤੀ ਪਰਮੇਸ਼ਵਰ।”

ਫਿਰ ਜੋ ਹੋਇਆ, ਉਹ ਨਾ ਵਿਸ਼ਵਾਸਯੋਗ ਸੀ, ਨਾ ਕਿਸੇ ਉਸਦੀ ਕਲਪਨਾ ਕੀਤੀ ਸੀ। ਭਰਾ ਸਮਾਨ ਦਿਉਰ ਦੇ ਕੰਨ ਸੁੰਨ ਹੋ ਗਏ। ਪਤੀ ਬੇਹੋਸ਼ ਹੁੰਦੇ-ਹੁੰਦੇ ਬਚਿਆ। ਲਾੜੇ, ਲਾੜੇ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਸਹਿਤ ਸਭ ਦੇ ਚਿਹਰਿਆਂ ਤੋਂ ਮੁਸਕਰਾਹਟ ਗਾਇਬ ਹੋ ਗਈ।  ਲਛਮਣ ਰੇਖਾ ਨਾਂ ਦਾ ਇਕ ਗਮਲਾ ਅਚਾਣਕ ਸਟੇਜ ਤੋਂ ਹੇਠਾਂ ਡਿੱਗ ਕੇ ਟੁੱਟ ਗਿਆ। ਇਸਤਰੀ ਦੀ ਮਰਿਆਦਾ ਨਾਂ ਦੀ ਹੇਲੋਜਨ ਲਾਈਟ ਭਕ ਦੇਣੇ ਫਿਊਜ਼ ਹੋ ਗਈ।

ਕੁਝ ਦੇਰ ਮਗਰੋਂ ਇਕ ਐਂਬੂਲੈਂਸ ਤੇਜ਼ੀ ਨਾਲ ਸੜਕਾਂ ਉੱਤੇ ਦੌੜਦੀ ਜਾ ਰਹੀ ਸੀ, ਜਿਸ ਵਿਚ ਦੋ ਸਟ੍ਰੈਚਰ ਸਨ। ਇਕ ਸਟ੍ਰੈਚਰ ਉੱਤੇ ‘ਭਾਰਤੀ ਸੰਸਕ੍ਰਿਤੀ’ ਕੋਮੇ ਵਿਚ ਪਈ ਸੀ, ਸ਼ਾਇਦ ਉਹਨੂ ਅਟੈਕ ਆਇਆ ਸੀ। ਦੂਸਰੇ ਸਟ੍ਰੈਚਰ ਉੱਤੇ ‘ਪੁਰਸ਼ਵਾਦ’ ਜ਼ਖ਼ਮੀ ਹਾਲਤ ਵਿਚ ਪਿਆ ਸੀ, ਕਿਸੇ ਨੇ ਉਸਦੇ ਸਿਰ ਉੱਤੇ ਡੂੰਘੀ ਸੱਟ ਮਾਰੀ ਸੀ।

ਅਸਮਾਨ ਤੋਂ ਅਚਾਣਕ ਇਕ ਤੇਜ਼ ਅਵਾਜ਼ ਗੂੰਜੀ। ਭਾਰਤ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਠਹਾਕਾ ਮਾਰ ਕੇ ਹੱਸ ਪਈਆਂ ਸਨ।

                                                 -0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine