जून 2026

भाषान्तररॉन्ग विण्डो/ਰੌਂਗ ਵਿੰਡੋ     Posted: November 1, 2021

* ਮੂਲ : ਰੋਚਿਕਾ ਅਰੁਣ ਸ਼ਰਮਾ /* ਅਨੁ : ਪ੍ਰੋ. ਨਵ ਸੰਗੀਤ ਸਿੰਘ 

रोचिका शर्मा
रोचिका शर्मा

ਘਰ ‘ਚ ਕੰਮਕਾਰ ਕਰਦਿਆਂ ਉਹਨੇ ਜਿਉਂ ਹੀ ਮੋਬਾਈਲ ਵੇਖਿਆ, ਉਹਦੇ ਬੌਸ ਦਾ ਸੰਦੇਸ਼ ਸੀ- “ਕਿਵੇਂ ਹੈ ਤੁਹਾਡੇ ਇੱਥੇ ਕੋਰੋਨਾ ਦਾ ਹਾਲਚਾਲ? ਤੁਹਾਡੀ ਬਿਲਡਿੰਗ ਵਿਚ ਵੀ ਹੈ ਕੋਈ ਪੌਜ਼ਿਟਿਵ ਕੇਸ? ਕੋਰੋਨਾ ਟੀਕਾ ਲਗਵਾ ਲਿਆ? ਭੀੜ-ਭਾੜ ਤਾਂ ਨਹੀਂ ਸੀ ਟੀਕਾਕਰਨ ਕੇਂਦਰ ਤੇ? ਉਂਜ ਤੁਹਾਡੀ ਤਾਂ ਪੜ੍ਹੀ-ਲਿਖੀ ਸੁਸਾਇਟੀ ਹੈ! ਕਿਹੋ ਜਿਹਾ ਮਹੌਲ ਹੈ ਉਥੇ? ਕਿੰਨੇ ਕੁ ਲੋਕ ਜਾਗਰੂਕ ਨੇ?

“ਸੋਸਾਇਟੀ ਵਿਚ ਪੰਜ-ਛੇ ਕੇਸ ਨੇ, ਸਰ। ਕੌਮਨ ਏਰੀਏ ਤਾਂ ਬੰਦ ਕਰ ਦਿੱਤੇ ਗਏ ਨੇ। ਸਾਹਮਣੇ ਦੇ ਘਰ ਵਿਚ ਛੋਟੀ ਬੱਚੀ ਦੀ ਬਰਥਡੇ ਪਾਰਟੀ ਚੱਲ ਰਹੀ ਹੈ। ਕੋਰੋਨਾ ਟੀਕੇ ਦੀਆਂ ਦੋਵੇਂ ਡੋਜ਼ ਵੀ ਲੈ ਲਈਆਂ ਨੇ, ਸਰ! ਕੋਈ ਤੀਹ-ਪੈਂਤੀ ਜਣੇ ਸਨ ਉਥੇ। ਲਾਈਨ ਵਿੱਚ ਇੱਕ ਆਦਮੀ ਤਾਂ ਮਾਸਕ ਲਾਹ ਕੇ ਫੋਨ ਤੇ ਗੱਲਾਂ ਕਰ ਰਿਹਾ ਸੀ। ਉਹਨੂੰ ਮਾਸਕ ਪਹਿਨਣ ਨੂੰ ਕਿਹਾ ਤਾਂ ਬੋਲਿਆ ਕਿ ਤੁਸੀਂ ਹੀ ਖੁਦ ਮੈਥੋਂ ਦੂਰ ਕਿਉਂ ਨਹੀਂ ਹੋ ਜਾਂਦੇ! ਇਸ ਤੋਂ ਵੱਧ ਕੀ ਕਹੀਏ, ਸਰ!”

ਉਹਨੇ ਇਹ ਜਵਾਬ ਤਾਂ ਆਪਣੇ ਬੌਸ ਨੂੰ ਭੇਜਣਾ ਸੀ, ਪਰ ਉਸਨੇ ਸੰਦੇਸ਼ ਗਲਤੀ ਨਾਲ ਆਪਣੀ ਹੀ ਸੋਸਾਇਟੀ ਦੇ ਗਰੁੱਪ ਵਿੱਚ ਭੇਜ ਦਿੱਤਾ।

ਅਗਲੇ ਦਿਨ ਉਸ ਨੂੰ ਇਕ ਅਗਿਆਤ ਨੰਬਰ ਤੋਂ ਬਿਨਾਂ ਨਾਂ ਦਾ ਸੰਦੇਸ਼ ਪ੍ਰਾਪਤ ਹੋਇਆ- “ਅਸੀਂ ਬੇਟੀ ਦੇ ਜਨਮਦਿਨ ਤੇ ਕੋਰੋਨਾ ਤੋਂ ਸੁਰੱਖਿਆ ਦਾ ਖਿਆਲ ਰੱਖਦਿਆਂ ਪ੍ਰਬੰਧ ਕੀਤਾ ਸੀ। ਹੱਥਾਂ ਵਿਚ ਗਲੱਵਜ਼ ਪਹਿਨੇ, ਮੂੰਹ ਤੇ ਮਾਸਕ ਲਾਇਆ, ਖਾਣਾ ਵੀ ਬਾਹਰੋਂ ਪੈਕ ਕਰਵਾ ਕੇ ਮਹਿਮਾਨਾਂ ਨੂੰ ਘਰ ਲਈ ਦੇ ਦਿੱਤਾ ਸੀ। ਕਿਸੇ ਨੇ ਪਾਰਟੀ ਵਿੱਚ ਖਾਇਆ ਤੱਕ ਨਹੀਂ। ਅਸੀਂ ਜਾਗਰੂਕ ਲੋਕ ਹਾਂ। ਇੰਨੀ ਸੁਰੱਖਿਆ ਨਾਲ ਜਨਮਦਿਨ ਮਨਾਇਆ! ਤੁਹਾਨੂੰ ਤਾਂ ਸਾਡੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ, ਨਾ ਕਿ ਸ਼ਿਕਾਇਤ!”

ਉਹਦਾ ਜੀਅ ਕੀਤਾ ਕਿ ਕਹਿ ਦੇਵੇ, “ਇੰਨੇ ਜ਼ਿੰਮੇਵਾਰ ਹੋ ਤਾਂ ਪ੍ਰਤੱਖ ਤੌਰ ਤੇ ਪਾਰਟੀ ਕੀ ਜ਼ਰੂਰੀ ਸੀ? ਦੋ ਵਰ੍ਹਿਆਂ ਦੀ ਬੱਚੀ ਨੂੰ ਕੀ ਪਤਾ ਪਾਰਟੀ ਦਾ? ਤੁਹਾਡੇ ਵਰਗੇ ਜ਼ਿੰਮੇਵਾਰ ਲੋਕਾਂ ਕਰਕੇ ਹੀ ਤਾਂ ਸੈਕਿੰਡ-ਵੇਵ ਆ ਗਈ ਹੈ! ਅਤੇ ਫਿਰ ਹੱਥ ਕੰਗਣ ਨੂੰ ਆਰਸੀ ਕੀ! ਅਗਿਆਤ ਨੰਬਰ ਤੋਂ ਬਿਨਾਂ ਨਾਂ ਦਾ ਸੰਦੇਸ਼ ਕਿਉਂ ਭੇਜਿਆ ਹੈ?”

ਉਸਨੂੰ ਮਨੋ-ਮਨ ਖ਼ੂਬ ਹਾਸਾ ਆਇਆ। ਉਹ ਨਹੀਂ ਜਾਣਦੇ ਕਿ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ, ਪਰ ਉਹ ਡਰ ਕੇ ਰੌਂਗ ਵਿੰਡੋ ਵਿੱਚ ਸਫ਼ਾਈ ਪੇਸ਼ ਕਰ ਰਹੇ ਨੇ!…

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine