जून 2026

भाषान्तरਚਕੋਰ / ਰਚਨਾ ਸ਼੍ਰੀਵਾਸਤਵ-चकोर     Posted: May 1, 2024

रचना श्रीवास्तव

अनुवादक-श्याम सुन्दर अग्रवाल,

ਉਸ ਘਰ ਦੇ ਸਾਹਮਣੇ ਪਾਰਕ ਵਿੱਚ ਇੱਕ ਮੁੰਡਾ ਰੋਜ਼ ਆਉਂਦਾ ਤੇ ਦਰਖ਼ਤ ਹੇਠ ਖੜ੍ਹੇ ਹੋ ਕੇ ਚਾਰ ਵੱਜਣ ਦੀ ਉਡੀਕ ਕਰਦਾ। ਚਾਰ ਵੱਜਦੇ ਹੀ ਉਸ ਘਰ ਦੀ ਬਾਲਕੋਨੀ ਵਿੱਚ ਦੁਧੀਆ ਰੰਗ ਦੀ ਇੱਕ ਕੋਮਲ ਜਿਹੀ ਕੁੜੀ ਆਉਂਦੀ। ਉਹ ਕਦੇ ਆਪਣੇ ਵਾਲ ਸੁਕਾਉਂਦੀ, ਕਦੇ ਉੱਥੇ ਪਏ ਗਮਲਿਆਂ ਵਿਚਲੇ ਪੌਦਿਆਂ ਨੂੰ ਪਾਣੀ ਦਿੰਦੀ ਤੇ ਕਦੇ ਰੱਸੀ ਉੱਤੇ ਕੱਪੜੇ ਸੁਖਣੇ ਪਾਉਂਦੀ। ਮੁੰਡਾ ਰੋਜ਼ ਨਿਯਮ ਨਾਲ ਆਉਂਦਾ ਤੇ ਦਰਖ਼ਤ ਹੇਠ ਖੜ੍ਹੇ ਹੋ ਕੁੜੀ ਨੂੰ ਵੇਖਦਾ। ਇਹ ਸਿਲਸਿਲਾ ਕਈ ਹਫ਼ਤਿਆਂ ਤਕ ਚੱਲਿਆ।

ਇਕ ਦਿਨ ਮੁੰਡੇ ਦੇ ਦੋਸਤਾਂ ਨੂੰ ਵੀ ਇਸ ਕੁੜੀ ਬਾਰੇ ਪਤਾ ਚੱਲ ਗਿਆ। ਹੁਣ ਅਕਸਰ ਉਹਦੇ ਦੋਸਤ ਵੀ ਮੁੰਡੇ ਨਾਲ ਆਉਂਦੇ ਤੇ ਦਰੱਖ਼ਤ ਹੇਠ ਖੜ੍ਹੇ ਹੋ ਚਾਰ ਵੱਜਣ ਦੀ ਉਡੀਕ ਕਰਦੇ। ਹੁਣ ਉਹ ਚੁਪਚਾਪ ਕੁੜੀ ਨੂੰ ਨਹੀਂ ਵੇਖਦੇ, ਸਗੋਂ ਉਹਦਾ ਧਿਆਨ ਆਪਣੇ ਵੱਲ ਖਿੱਚਣ ਦੀ ਸ਼ਾਲੀਨ ਕੋਸ਼ਿਸ਼ ਵੀ ਕਰਦੇ। ਪਰ ਕੁੜੀ ਚੁਪਚਾਪ ਆਪਣਾ ਕੰਮ ਕਰਦੀ ਤੇ ਚਲੀ ਜਾਂਦੀ। ਇਹ ਸਿਲਸਿਲਾ ਵੀ ਕਈ ਦਿਨਾਂ ਤੱਕ ਚਲਦਾ ਰਿਹਾ।

ਹੁਣ ਦੋਸਤ ਉਸਨੂੰ ਗੱਲ ਕਰਨ ਲਈ ਉਕਸਾਉਣ ਲੱਗੇ। ਕਹਿਣ ਲੱਗੇ ਕਿ ਕਦੋਂ ਤੱਕ ਇੰਜ ਦੂਰੋਂ ਹੀ ਵੇਖਦਾ ਰਹੇਂਗਾ, ਜਾ, ਜਾ ਕੇ ਉਸ ਨਾਲ ਗੱਲ ਕਰ।

ਇੱਕ ਦਿਨ ਮੁੰਡੇ ਨੇ ਹਿੰਮਤ ਕੀਤੀ ਤੇ ਸੜਕ ਪਾਰ ਕਰ ਉਸ ਇਮਾਰਤ ਕੋਲ ਪਹੁੰਚਿਆ ਤੇ ਦਰਵਾਜ਼ਾ ਖੋਲ੍ਹ ਅੰਦਰ ਚਲਾ ਗਿਆ। ਕੁੜੀ ਰੱਸੀ ਉੱਤੇ ਕੱਪੜੇ ਪਾਉਣ ਦੀ ਤਿਆਰੀ ਕਰ ਰਹੀ ਸੀ। ਮੁੰਡੇ ਨੇ ਵੇਖਿਆ ਕਿ ਰੱਸੀ ਤਾਂ ਟੁੱਟ ਕੇ ਜ਼ਮੀਨ ਤੇ ਡਿੱਗੀ ਪਈ ਸੀ। ਇਸ ਤੋਂ ਬੇਖ਼ਬਰ ਰੋਜ਼ ਵਾਂਗ ਕੁੜੀ ਟਟੋਲ ਕੇ ਰੱਸੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਮੁੰਡੇ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸਨੇ ਚਾਹਿਆ ਕਿ ਜ਼ਮੀਨ ਤੇ ਡਿੱਗੀ ਰੱਸੀ ਨੂੰ ਚੁੱਕ ਕੇ ਬੰਨ੍ਹ ਦੇਵੇ। ਪਰ ਉਸਨੂੰ ਡਰ ਸੀ ਕਿ ਇਸ ਨਾਲ ਕਿਤੇ ਕੁੜੀ ਨੂੰ ਉੱਥੇ ਉਸਦੀ  ਮੌਜੂਦਗੀ ਦਾ ਅਹਿਸਾਸ ਨਾ ਹੋ ਜਾਵੇ ਤੇ ਉਹ ਡਰ ਕੇ ਚੀਕ ਪਵੇ। ਇਸ ਲਈ ਉਸਨੇ ਇਹ ਵਿਚਾਰ ਤਿਆਗ ਦਿੱਤਾ। ਉਸਨੇ ਜੀ ਭਰਕੇ ਕੁੜੀ ਨੂੰ ਵੇਖਿਆ ਤੇ ਉਦਾਸ ਮਨ ਨਾਲ ਵਾਪਸ ਆ ਗਿਆ।

ਉਹ ਦੋਸਤਾਂ ਨੂੰ ਬੋਲਿਆ, “ਕੋਲੋਂ ਵੇਖਣ ਤੇ ਕੁੜੀ ਮੈਨੂੰ ਬਿਲਕੁਲ ਨਹੀਂ ਜਚੀ। ਫ਼ਜ਼ੂਲ ਹੀ ਟਾਈਮ ਖਰਾਬ ਕੀਤਾ। ਹੁਣ ਕਦੇ ਇੱਥੇ ਨਹੀਂ ਆਉਣਾ। ਚਲੋ ਚੱਲਦੇ ਹਾਂ।” ਸਾਰੇ ਉੱਥੋਂ ਚਲੇ ਗਏ।

ਇਹ ਕਈ ਦਿਨ ਪਹਿਲਾਂ ਵਾਪਰਿਆ ਸੀ। ਖ਼ਾਸ ਗੱਲ ਇਹ ਹੈ ਕਿ ਉਹ ਕੁੜੀ ਹੁਣ ਵੀ ਰੋਜ਼ ਚਾਰ ਵਜੇ ਬਾਲਕੋਨੀ ਵਿੱਚ ਆ ਕੇ ਆਪਣੇ ਕੰਮ ਕਰਦੀ ਹੈ ਤੇ ਉਹ ਮੁੰਡਾ ਵੀ ਹਰ ਰੋਜ਼ ਦਰਖ਼ਤ ਹੇਠ ਖੜ੍ਹੇ ਹੋ ਕੇ ਉਸਨੂੰ ਨਿਹਾਰਦਾ ਰਹਿੰਦਾ ਹੈ…..

-0-अनुवादक-श्याम सुन्दर अग्रवाल, कोटकपूरा -पंजाब

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine