जून 2026

भाषान्तरਦ੍ਰਿਸ਼ਟੀ / दृष्टि     Posted: October 1, 2024

पंजाबी अनुवादः श्याम सुन्दर अग्रवाल

ਰਿਟਾਇਰਮੈਂਟ ਬਾਅਦ ਉਹ ਅਕਸਰ ਲਾਇਬਰੇਰੀ ਜਾ ਕੇ ਸਮਾਂ ਬਿਤਾਇਆ ਕਰਦੇ ਸਨ। ਇਕ ਦਿਨ ਲਾਇਬਰੇਰੀ ਤੋ ਮੁੜਦੇ ਵਕਤ ਆਟੋ-ਰਿਕਸ਼ਾ ਵਿਚ ਬੈਠੇ ਹੀ ਸਨ ਕਿ ਅਤੀ ਮਾਡਰਨ ਕਪੜੇ ਪਾਈ ਇਕ ਜਵਾਨ ਕੁੜੀ ਉਹਨਾਂ ਦੇ ਬਿਲਕੁਲ ਨਾਲ ਆਕੇ ਬੈਠ ਗਈ।
ਉਹ ਅਸਹਿਜ ਹੋ ਗਏ। ਪਹਿਲਾਂ ਤਾਂ ਉਹਨਾਂ ਨੇ ਮਨ ਹੀ ਮਨ ਜ਼ਮਾਨੇ ਅਤੇ ਕੁੜੀ ਦੇ ਮਾਂ-ਪਿਓ ਨੂੰ ਕੋਸਿਆ, ਜੋ ਇਸ ਤਰ੍ਹਾਂ ਦੇ ਕਪੜੇ ਪਾਉਣ ਦੀ ਇਜ਼ਾਜਤ ਦਿੰਦੇ ਹਨ। ਫਿਰ ਮਨ ਹੀ ਮਨ ਪ੍ਰਾਰਥਨਾ ਕਰਨ ਲੱਗੇ ਤਾ ਜੋ ਆਪਣਾ ਧਿਆਨ ਉੱਧਰੋਂ ਹਟਾ ਸਕਣ। ਇਸ ਸਭ ਦੇ ਬਾਵਜੂਦ ਉਹ ਅਸਹਿਜ ਹੀ ਬਣੇ ਰਹੇ।
ਤਦੇ ਸਾਹਮਣੇ ਵਾਲੀ ਸੀਟ ਉੱਤੇ ਇਕ ਯੁਵਕ ਆ ਕੇ ਬੈਠਾ ਤੇ ਆਪਣਾ ਬੈਗ ਟਟੋਲਣ ਲੱਗਾ। ਉਹ ਕੁਝ ਪਰੇਸ਼ਾਨ ਜਿਹਾ ਦਿਖਿਆ। ਫਿਰ ਉਸਨੇ ਕੁੜੀ ਨੂੰ ਪੁੱਛਿਆ, “ਕੀ ਤੁਹਾਡੇ ਕੋਲ ਈਅਰਫੋਨ ਹੈ?…ਦਰਅਸਲ ਇਸ ਵਕਤ ਐਫ.ਐਮ. ਤੇ ਇਕ ਪ੍ਰੋਗਰਾਮ ਆਉਂਦਾ ਹੈ, ਜਿਸਨੂੰ ਮੈਂ ਕਦੇ ਮਿਸ ਨਹੀਂ ਕਰਦਾ। ਪਰ ਅੱਜ ਮੈਂ ਆਪਣਾ ਈਅਰਫੋਨ ਦਫਤਰ ’ਚ ਈ ਭੁੱਲ ਆਇਆ। ਘਰ ਪਹੁੰਚਣ ਤਕ ਤਾਂ ਪ੍ਰੋਗਰਾਮ ਖਤਮ ਹੀ ਹੋ ਜਾਵੇਗਾ। ਕੀ ਤੁਸੀਂ ਆਪਣਾ ਈਅਰਫੋਨ ਕੁਝ ਦੇਰ ਲਈ ਮੈਨੂੰ ਦੇ ਸਕਦੇ ਓ।”
“ਓਹ! ਸ਼ਿਉਰ ! ਆਹ ਲਓ!”
ਕੁੜੀ ਨੇ ਆਪਣੇ ਹੈਂਡਬੈਗ ਵਿੱਚੋਂ ਈਅਰਫੋਨ ਕੱਢ ਕੇ ਦੇ ਦਿੱਤਾ।
“ਮੇਰੀ ਭੈਣ ਕਾਵਿਆ ਬਹੁਤ ਚੰਗੀ ਆਰ. ਜੇ. ਹੈ, ਤੁਸੀਂ ਵੀ ਸੁਣੋ ਨਾ!” ਯੁਵਕ ਨੇ ਬੇਨਤੀ ਕੀਤੀ।
“ਓਹ! ਰੀਅਲੀ? ਤਦ ਤਾਂ ਮੈਂ ਜ਼ਰੂਰ ਸੁਣਨਾ ਚਾਹੂੰਗੀ।”
ਕੁੜੀ ਨੇ ਯੁਵਕ ਦੇ ਬਿਲਕੁਲ ਕੋਲ ਬਹਿ ਕੇ ਇਕ ਕੰਨ ਵਿਚ ਈਅਰਪੀਸ ਲਗਾ ਲਿਆ।
ਬੜੇ ਹੀ ਸਹਜ ਭਾਵ ਨਾਲ ਦੋਨੋਂ ਰੇਡੀਓ ਸੁਣ ਰਹੇ ਸਨ, ਤੇ ਉਹ ਬਸ ਮੂਰਖਾਂ ਵਾਂਗ ਉਹਨਾਂ ਨੂੰ ਦੇਖਦੇ ਰਹਿ ਗਏ।
-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine