जून 2026

भाषान्तरਰੱਖਿਅਕ / ਸ਼ਿਆਮ ਸੁੰਦਰ ਅਗਰਵਾਲ     Posted: March 1, 2026

ਰੱਖਿਅਕ / ਸ਼ਿਆਮ ਸੁੰਦਰ ਅਗਰਵਾਲ

 ਸਤਿਆ ਨੇ ਦੁੱਧ ਦਾ ਗਲਾਸ ਬੇਟੀ ਨੂੰ ਫੜਾਉਂਦੇ ਹੋਏ ਕਿਹਾ,  ਕਿਹਾ, “ਜਾ ਰਾਧਿਕਾ, ਆਪਣੇ ਵੀਰ ਨੂੰ ਦੇ ਆ।”ਰੋਜ਼ ਦੀ ਤਰ੍ਹਾਂ ਦੁੱਧ ਦੀ ਮਹਿਕ ਰਾਧਿਕਾ ਦੇ ਨੱਕ ਤੋਂ ਹੁੰਦੀ ਅੰਦਰ ਤੱਕ ਉਤਰ ਗਈ। ਪਤਾ ਨਹੀਂ ਕਿਉਂ ਅੱਜ ਉਸਦੇ ਪੈਰ ਭਰਾ ਦੇ ਕਮਰੇ ਵੱਲ ਵਧ ਹੀ ਨਹੀਂ ਰਹੇ ਸਨ।“ਜਾ, ਖੜ੍ਹੀ ਕੀ ਸੋਚ ਰਈ ਐਂ?”ਹਿੰਮਤ ਜੁਟਾ ਬੋਲੀ ਰਾਧਿਕਾ, “ਮਾਂ! ਵੀਰੇ ਨੂੰ ਤਾਂ ਤੂੰ ਦੋ ਟੈਮ ਦੁੱਧ ਦਿੰਨੀਂ ਐਂ, ਮੈਨੂੰ ਇਕ ਵਾਰ ਵੀ ਨੀ ਦਿੰਦੀ?”“ਸੁਭਾ ਦਾ ਦੁੱਧ ਤਾਂ ਤੇਰੇ ਭਰਾ ਦੇ ਹਿੱਸੇ ਦਾ ਹੁੰਦਾ ਐ, ਸ਼ਾਮ ਵਾਲਾ ਤੇਰੇ ਹਿੱਸੇ ਦਾ।”“ਮੇਰੇ ਹਿੱਸੇ ਦਾ ਦੁੱਧ ਮੈਨੂੰ ਦਿਆ ਕਰ, ਵੀਰੇ ਨੂੰ ਕਿਉਂ ਦਿੰਨੀ ਐਂ?”“ਤੇਰਾ ਭਰਾ ਹੈ ਉਹ, ਦੁਸ਼ਮਣਾਂ ਤੋਂ ਤੇਰੀ ਰਾਖੀ ਓਹਨੇ ਈ ਕਰਨੀ ਐ, ਇਸਲਈ।”ਕੁਝ ਦੇਰ ਮਾਂ ਵੱਲ ਵੇਖਦੀ ਰਹੀ ਰਾਧਿਕਾ। ਫਿਰ ਬੋਲੀ, “ਤਾਂ ਕੀ ਜ਼ਿੰਦਗੀ ਭਰ ਮੇਰੀ ਰਾਖੀ ਲਈ ਉਹ ਮੇਰੇ ਨਾਲ ਨਾਲ ਫਿਰਦਾ ਰਹੂਗਾ?”ਬੇਟੀ ਨੂੰ ਵੇਖਦੀ ਰਹਿ ਗਈ ਸਤਿਆ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਅੱਜ ਰਾਧਿਕਾ ਨੂੰ ਹੋ ਕੀ ਗਿਆ ਹੈ?ਮਾਂ ਤੋਂ ਕੋਈ ਜਵਾਬ ਨਾ ਮਿਲਦਾ ਵੇਖ ਬੋਲੀ ਰਾਧਿਕਾ, “ਉਸੇ ਤੋਂ ਰਾਖੀ ਦੀ ਲੋੜ ਪੈ ਗਈ ਤਾਂ ਫਿਰ ਕੌਣ ਕਰੂਗਾ?… ਮੇਰੇ ਨਾਲ ਤਾਂ ਹਰ ਵੇਲੇ ਮੈਂ ਹੀ ਰਹੂੰਗੀ ਮਾਂ। ਇਸਲਈ ਮੇਰੇ ਹਿੱਸੇ ਦਾ ਦੁੱਧ ਮੈਨੂੰ ਹੀ ਦਿਆ ਕਰ। ਤਾਂ ਜੋ ਆਪਣੀ ਰਾਖੀ ਮੈਂ ਖੁਦ ਕਰ ਸਕਾਂ।”ਰਾਧਿਕਾ ਨੇ ਪਲ ਭਰ ਲਈ ਨਿਰੁੱਤਰ ਮਾਂ ਵੱਲ ਵੇਖਿਆ। ਫਿਰ ਗਲਾਸ ਨੂੰ ਮੂੰਹ ਲਾ ਕੇ ਸਾਰਾ ਦੁੱਧ ਗਟਾਗਟ ਪੀ ਗਈ।                                                    

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine