दिसम्बर -2018

भाषान्तरਇੱਜ਼ਤ ਬਚ ਗਈ(साख बच गई)     Posted: August 1, 2018

(ਅਨੁਵਾਦ – ਡਾ. ਹਰਦੀਪ ਕੌਰ ਸੰਧੂ)

” ਤੁਸੀਂ ਵਾਰ -ਵਾਰ ਰਸੋਈ ‘ਚ ਕੀ ਕਰ ਰਹੇ ਹੋ , ਆਓ ਸਾਡੇ ਨਾਲ਼ ਆਪਣੀ ਪਲੇਟ ਵੀ

डॉ.हरदीप कौर संधु

ਲਗਾ ਲਓ !” ਸੁਣਦਿਆਂ ਹੀ ਮੂੰਹ ਨੂੰ ਲੱਗਿਆ ਗਿਲਾਸ ਹੱਥੋਂ ਛੁੱਟਦੇ -ਛੁੱਟਦੇ ਬਚਿਆ। ਤੁਰੰਤ ਡਾਇੰਨਿਗ ਏਰੀਏ ‘ਚ ਪਰਤ ਆਈ।

” ਤੁਹਾਨੂੰ ਸਾਰਿਆਂ ਨੂੰ ਦੇਰ ਹੁੰਦਿਆਂ ਵੇਖ, ਭੁੱਖ ਲੱਗੀ ਤਾਂ ਖਾਣਾ ਖਾ ਲਿਆ ਸੀ, ਇਸ ਲਈ ਹੁਣ ਬਿਲਕੁਲ ਭੁੱਖ ਨਹੀਂ ਲੱਗੀ ਹੈ , ਆਪ ਰਾਜਮਾਂਹ ਲਓ, ਪੂਰੀ ਰੱਖ ਦੇਵਾਂ ਇੱਕ?”

“ਨਹੀਂ, ਅਜੇ ਹੈ ਪਲੇਟ ‘ਚ, ਬਾਦ ‘ਚ ਵੇਖਦੀ ਹਾਂ। “

ਪੌਸ਼ ਕਲੋਨੀ ਵਿੱਚ ਰਹਿਣਾ, ਮਿਲਣਾ -ਜੁਲਣਾ , ਕਿੱਟੀ ਗਰੁੱਪ ਨਾਲ਼ ਜੁੜਨਾ ਜ਼ਰੂਰੀ ਸੀ। ਕੰਬਦੀਆਂ ਉਂਗਲੀਆਂ ਦੇ ਪੋਟਿਆਂ ‘ਚ ਕਿਰਿਆਨੇ ਵਾਲ਼ੇ ਦੀ ਉਧਾਰੀ ਦਾ ਹਿਸਾਬ ਗਿਣਤੀ ਕਰਨ ਵਿੱਚ ਸਮਾ ਨਹੀਂ ਪਾ ਰਿਹਾ ਸੀ। ਬਜਟ ਭੱਜ ਰਿਹਾ ਸੀ। ਨਵੀਂ ਕਲੋਨੀ, ਇੱਥੇ ਉਹ ਅਜਾਇਬ ਘਰ ਦਾ ਇੱਕ ਵੱਖਰਾ ਜਿਹਾ ਪ੍ਰਾਣੀ ਨਹੀਂ ਬਣਨਾ ਚਾਹੁੰਦੀ ਸੀ ਬੱਸ ਇਸ ਲਈ। …!

“ਮੰਮੀ …..!” ਅੰਦਰ ਕਮਰੇ ‘ਚੋਂ ਫੁਸਫ਼ਸਾਉਂਦੀ ਮੁੰਡੇ ਦੀ ਆਵਾਜ਼ ਬਾਹਰ ਆਈ ਤਾਂ ਉਹ ਕੰਬ ਉੱਠੀ। ਕਿਸੇ ਦਾ ਧਿਆਨ ਨਹੀਂ ਗਿਆ। ਡਾਇੰਨਿਗ ਟੇਬਲ ‘ਤੇ ਸਭ ਖਾਣ ਤੇ ਆਪਸੀ ਗੱਲਬਾਤ ‘ਚ ਮਸ਼ਰੂਫ ਸੀ।

ਉਹ ਹੌਲ਼ੇ ਜਿਹੇ ਸਰਕਦਿਆਂ ਕਮਰੇ ‘ਚ ਗਈ, ” ਹੱਲਾ ਨਾ ਕਰ, ਬਾਹਰ ਸਭ ਸੁਣ ਲੈਣਗੇ , ਕਿਓਂ ਬੁਲਾਇਆ ?”

“ਮੈਨੂੰ ਵੀ ਖਾਣਾ ਚਾਹੀਦਾ ਹੈ, ਭੁੱਖ ਲੱਗੀ ਆ। “

“ਅਜੇ ਨਹੀਂ, ਪਹਿਲਾਂ ਮਹਿਮਾਨ ਤਾਂ ਖਾ ਲੈਣ , ਉਸ ਦੇ ਬਾਅਦ ਖਾਣਾ ਦੇਵਾਂਗੀ। “

“ਐਨੇ ਲੋਕਾਂ ‘ਚ ਮੈਂ ਵੀ ਖਾ ਲਵਾਂਗਾ, ਤਾਂ ਕੀ ਹੋ ਜਾਵੇਗਾ? ਮੁੰਡਾ ਰੋਣਹਾਕਾ ਹੋ ਰਿਹਾ ਸੀ।

“ਉਫ਼ ! ਸਮਝਦਾ ਕਿਉਂ ਨਹੀਂ , ਮੈਂ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ਼ ਖਾਣਾ ਬਣਾਇਆ ਸੀ। ਹੁਣ ਦੋ ਜਣੇ ਹੋਰ ਵੱਧ ਆ ਗਏ ਨੇ। ” ਅੰਦਰ ਖਾਣਾ ਖ਼ਤਮ ਹੋਣ ਵਾਲ਼ਾ ਹੈ , ਤੂੰ ਬਾਹਰ ਨਾ ਨਿੱਕਲੀਂ ਤੇ ਚੁੱਪ ਰਹੀਂ , ਬੱਸ ਅੱਜ ਮੇਰੀ ਇੱਜ਼ਤ ਬਚ ਜਾਏ।”

“ਮੰਮੀ ਦੇਖੋ , ਸਭ ਉੱਠ ਗਏ ਨੇ ਖਾ ਕੇ , ਹੁਣ ਤਾਂ ਦੇ ਦੇਵੇਂਗੀ ਨਾ ….?” ਮੁੰਡਾ ਖੁਸ਼ੀ ਪ੍ਰਗਟਾਉਂਦਿਆਂ ਸਿਸਕਿਆ।

ਉਹ ਝੱਟ ਦੇਣੇ ਬਾਹਰ ਆਈ।

” ਲਓ, ਆਪ ਸਭ ਨੇ ਤਾਂ ਠੀਕ ਨਾਲ਼ ਖਾਧਾ ਵੀ ਨਹੀਂ , ਇਓਂ ਹੀ ਉੱਠ ਗਏ !”

” ਮਿਸੇਜ਼ ਵਰਮਾ, ਆਪ ਦੇ ਹੱਥਾਂ ‘ਚ ਤਾਂ ਜਾਦੂ ਹੈ , ਅਸੀਂ ਸਭ ਨੇ ਦਿਲ ਖੋਲ੍ਹ ਕੇ ਖਾਧਾ ਹੈ। “

” ਕਿੱਥੇ ਕੀਤਾ ਗਿਆ ਕੁਝ ਵੀ, ਬਹੁਤ ਘੱਟ ਵਕਤ ‘ਚ ਤਿਆਰੀ ਕੀਤੀ ਹੈ। “

” ਇਸ ਸਾਲ ਦੀ ਕਿੱਤੀ ਪਾਰਟੀ ਵਿੱਚ ਆਪ ਦੇ ਘਰ ਦਾ ਪਹਿਲਾ ਲੰਚ ਹਮੇਸ਼ਾਂ ਯਾਦ ਰਹੇਗਾ। “

” ਉਸ ਇੱਕ ਫ਼ਿੱਕੀ ਜਿਹੀ ਮੁਸਕਾਨ ਨਾਲ਼ ਕਮਰੇ ‘ਚ ਬੇਟੇ ਵੱਲ ਵੇਖਿਆ , ਬੇਟੇ ਦੀ ਨਜ਼ਰ ਡਾਇੰਨਿਗ ਟੇਬਲ ‘ਤੇ ਪਏ ਡੌਂਗਿਆਂ ‘ਚ ਬਚੇ ਭੋਜਨ ‘ਤੇ ਟਿਕੀ ਹੋਈ ਸੀ। ਉਸ ਵੱਲ ਗੁਸੈਲ ਨਿਗ੍ਹਾ ਨਾਲ਼ ਤੱਕਦੀ, ਉਹ ਸੁਪਾਰੀਦਾਨ ਲੈ ਕੇ ਹਾਲ ਵੱਲ ਤੁਰ ਪਈ।

-0-

गतिविधियाँ

 • चर्चा में

  हरियाणा साहित्य-संगम में लघुकथा पर विचार -विमर्श( सुकेश साहनी और राम कुमार आत्रेय की भागीदारी ।)
  लघुकथा अनवरत-2017 का विश्व पुस्तक मेले में अयन प्रकाशन के स्टाल पर विमोचन।

 • सम्पर्क:-

  सुकेश साहनी

  185,उत्सव,महानगर पार्ट–2
  बरेली–243122 (उ.प्र.)


  sahnisukesh@gmail.com

  रामेश्वर काम्बोज ´हिमांशु´
  chandanman2011@gmail.com

  रचनाएँ भेजने के लिए पता-:-

  laghukatha89@gmail.com

  विशेष सूचना-:-

  पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

  -सम्पादक द्वय

Design by TemplateWorld and brought to you by SmashingMagazine