जून 2026

भाषान्तरਚੁੰਨੀ ਵਾਲਾ ਸੂਟ-चुन्नी वाला सूट     Posted: March 1, 2015

ਡਾ.ਹਰਦੀਪ ਕੌਰ ਸੰਧੂ
ਕਰਨੈਲ ਕੌਰ ਨੂੰ ਲੰਡਨ ਵਿੱਚ ਰਹਿੰਦਿਆਂ ਕਈ ਵਰ੍ਹੇ ਬੀਤ ਚੁੱਕੇ ਸਨ। ਪਿੰਡ ਵਿੱਚ ਤਾਂ ਸਾਰੇ ਉਸ ਨੂੰ ਕੈਲੋ ਹੀ ਕਹਿੰਦੇ ਸਨ, ਪਰ ਇੱਥੇ ਆ ਕੇ ਉਹ ਕੈਲੀ ਬਣ ਗਈ ਸੀ। ਲੰਡਨ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵਿਚਰਦਿਆਂ ਉਸ ਦੇ ਸੁਭਾਅ ਵਿੱਚ ਕਾਹਲਾਪਣ ਹਾਵੀ ਹੋ ਗਿਆ ਸੀ। ਕੰਮ ਕਰਦੀ ਦੇ ਜਿੰਨੀ ਤੇਜ਼ੀ ਨਾਲ ਉਸਦੇ ਹੱਥ ਚੱਲਦੇ ਓਨੀ ਤੇਜ਼ੀ ਨਾਲ ਉਹ ਬੋਲੀ ਵੀ ਜਾਂਦੀ।
ਇੱਕ ਦਿਨ ਗਰੌਸਰੀ ਖ੍ਰੀਦ ਉਸ ਕਾਰ ਦੀ ਡਿੱਗੀ ਵਿੱਚ ਟਿਕਾਈ। ਆਪਣੀ ਆਦਤ ਮੂਜਬ ਕਾਹਲੀ ਵਿੱਚ ਹੀ ਸ਼ਾਪਿੰਗ-ਟਰਾਲੀ ਨੂੰ ਕਾਰ -ਪਾਰਕਿੰਗ ਦੇ ਅੱਧ ਵਿਚਾਲੇ ਹੀ ਪਟਕਾਉਂਦੀ-ਪਟਕਾਉਂਦੀ ਉਹ ਅਚਾਨਕ ਰੁੱਕ ਗਈ। ਉਹ ਕਾਹਲੀ ਨਾਲ ਬੁੜਬੁੜਾਉਂਦੀ ਹੋਈ ਆਪਣੇ-ਆਪ ਨੂੰ ਬੋਲੀ, ” ਨਹੀਂ-ਨਹੀਂ…ਕੈਲੋ…ਨਹੀਂ, ਅੱਜ ਤੂੰ ਇਓਂ ਨਹੀਂ ਕਰ ਸਕਦੀ। ਅੱਜ ਤੂੰ ਕੈਲੀ ਨਹੀਂ, ਕਰਨੈਲ ਕੌਰ ਹੈਂ …….ਨਹੀਂ ਸਮਝੀ ? …….ਭੈੜੀਏ ……ਚੁੰਨੀ ਵਾਲ ਸੂਟ ਜਿਓ ਤੇਰੇ ਪਾਇਆ ਹੋਇਆ ਹੈ। ਨਾ ਜਾਣੇ ਕਿੰਨੀਆਂ ਵਿਦੇਸ਼ੀ ਅੱਖਾਂ ਤੈਨੂੰ ਇਓਂ ਕਰਦੀ ਨੂੰ ਘੂਰਦੀਆਂ ਹੋਣਗੀਆਂ। ਜੇ ਤੂੰ ਗੱਭੇ ਹੀ ਟਰਾਲੀ ਛੱਡ ਚਲੀ ਗਈ…ਇਹ ਲੋਕ ਤੈਨੂੰ ਤੇ ਤੇਰੇ ਦੇਸ ਨੂੰ ਮੰਦਾ ਬੋਲਣਗੇ…ਨਾ ਭੈਣੇ, ਅੱਜ ਨਾ ਇਓਂ ਕਰੀਂ।” ਐਨਾ ਕਹਿੰਦੀ ਉਹ ਚੁੱਪ ਹੋ ਗਈ ਤੇ ਅਛੋਪਲੇ ਹੀ ਟਰਾਲੀ ਨੂੰ ਸਾਹਮਣੇ ਬਣੀ ਪਾਰਕਿੰਗ-ਬੇਅ ਵਿੱਚ ਜਾ ਲਾਇਆ। ਹੁਣ ਉਹ ਬੇਹੱਦ ਖੁਸ਼ ਸੀ ਕਿਓਂ ਜੋ ਉਸ ਨੇ ਆਪਣੇ ਤੇ ਆਪਣੇ ਦੇਸ਼ ਦੇ ਨਾਂ ਨੂੰ ਬਚਾ ਲਿਆ ਸੀ।
-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine