जून 2026

भाषान्तरਮਿੱਟੀ / मिट्टी     Posted: September 1, 2019


(हिंदी अनुवाद: योगराज प्रभाकर)  

“ਬਾਪੂ ਜੀ! ਖੇਤੀ ਛੱਡੋl ਚਲੋ ਮੇਰੇ ਨਾਲ ਸ਼ਹਿਰ, ਦੋਵੇਂ ਪਿਓ-ਪੁੱਤ ਰਲ-ਮਿਲ ਕੇ ਕਮਾਵਾਂਗੇl” ਪੁੱਤਰ ਨੇ ਬਾਪ ਨੂੰ ਸਲਾਹ ਦਿੱਤੀl ਬਾਪ ਸਿਰਫ ਪੁੱਤਰ ਦਾ ਮੁੰਹ ਤੱਕਦਾ ਰਿਹਾl
“ਕਿਉਂ ਬਾਪੂ ਜੀ! ਕੁਝ ਬੋਲਦੇ ਕਿਉਂ ਨੀ?”
“ਕੀ ਬੋਲਾਂ ਪੁੱਤl ਤੂੰ ਗੱਲ ਈ ਇਹੋ-ਜਿਹੀ ਕੀਤੀ ਐl”
“ਓਹ ਕਿੱਦਾਂ ਬਾਪੂ ਜੀ?”
“ਇੱਕ ਗੱਲ ਦੱਸ, ਜਦ ਤੇਰਾ ਕੰਮ-ਕਾਰ ਬੰਦ ਹੋ ਜਾਂਦੈ ਤਾਂ ਹਾਰ ਕੇ ਕਿਥੇ ਆਉਨੈਂ?” ਬਾਪ ਨੇ ਪੁਛਿਆl
“ਆਉਨਾਂ ਤਾਂ ਘਰ ਈ ਆਂl” ਪੁੱਤਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾl
“ਤੇਰੇ ਲਈ ਰੋਟੀ-ਪਾਣੀ ਇਸੇ ਖੇਤੀ ਤੋਂ ਈ ਜੁੜਦਾ ਐ ਨਾ? ਜੇ ਮੈਂ ਖੇਤੀ ਨਾ ਕਰਾਂ ਤਾਂ ਕੀ ਬਣੂ ਤੇਰਾ? ਨਾਂ ਐਥੇ ਮਕਾਨ ਦਾ ਕਰਾਇਆ, ਨਾ ਰਾਸ਼ਨ-ਪਾਣੀ ਦਾ ਕੋਈ ਖਰਚਾl ਤੇਰਾ ਕਿੰਨਾ ਪੈਸਾ ਬਚਦੈ, ਤੈਨੂੰ ਨੀ ਪਤਾ? ਐਥੇ ਮੌਜ ਨਾਲ ਰੋਜ਼ ਮੁਰਗਾ-ਮੱਛੀ ਖਾਨੈਂl” ਬਾਪ ਨੇ ਆਪਣੀ ਗੱਲ ਕਹੀl
“ਪਰ ਬਾਪੂ ਜੀ, ਐਥੇ ਕਦੀਂ ਸੋਕੇ ਦੀ ਮਾਰ ਤੇ ਕਦੀਂ ਹੜ੍ਹ ਦੀl”
“ਫੇਰ ਵੀ ਡੰਗ ਸਰ ਰਿਹੈ ਪੁੱਤl ਰੋਟੀ-ਪਾਣੀ ਦਾ ਤਾਂ ਤੋੜਾ ਨੀl ਨਾ ਮਕਾਨ ਦੇ ਕਰਾਏ ਪਿੱਛੇ ਕਿਸੇ ਦੀ ਟੋਕ-ਟਕਾਈl ਮੈਂ ਤਾਂ ਚਾਰ ਛਿੱਲੜ ਦੁੱਧ ਵੇਚ ਕੇ ਵੀ ਕਮਾ ਲੈਨਾਂ ਤੇ ਦੋ ਪਾਥੀਆਂ ਵੇਚ ਕੇ ਵੀl ਮੈਂ ਤਾਂ ਕਹਿਨਾਂ ਤੂੰ ਵੀ ਇਹ ਪ੍ਰਾਈਬੇਟ-ਪ੍ਰੂਈਬੇਟ ਨੌਕਰੀ ਦਾ ਖੈਹਿੜਾ ਛੱਡ, ਤੇ ਐਥੇ ਆ ਕੇ ਵਾਹੀ ਕਰl ਸਿਰਫ ਕਣਕ-ਜੀਰੀ ਈ ਨੀ, ਆਪਾਂ ਸਬਜੀ-ਭਾਜੀ ਵੀ ਬੀਜਾਂਗੇl ਇੱਕ-ਦੋ ਮੱਝਾਂ-ਗਊਆਂ ਲੈ ਆਵਾਂਗੇ ‘ਤੇ ਦੁਧ-ਦਹੀਂ ਵੇਚ ਕੇ ਪੈਸਾ ਕਮਾਵਾਂਗੇl”
ਬਾਪ ਦੀ ਗੱਲ ਸੁਣਕੇ ਪੁੱਤਰ ਖਿੜ ਗਿਆl
“ਬਾਪੂ ਜੀ, ਸਚ ਪੁਛੋਂ ਤਾਂ ਮੈਂ ਵੀ ਏਹੋ ਚਾਹੁੰਦਾ ਸੀ, ਪਰ ਡਰਦਾ ਸੀ ਕਿ ਕਿਤੇ ਤੁਸੀਂ ਨਰਾਜ਼ ਨਾ ਹੋ ਜਾਓਂl ਆਪਾਂ ਪਿਓ-ਪੁੱਤ ਐਥੇ ਈ ਕਮਾਵਾਂਗੇ ਬਾਪੂ ਜੀl ਸਹਿਰ ਦੇ ਲੋਕ ਤਾਂ ਬਹੁਤ ਓਪਰੇ-ਓਪਰੇ ਜਿਹੇ ਲੱਗਦੇ ਨੇl ਮਾਲਕ ਵੀ ਐਨਾਂ ਮਾੜਾ ਸਲੂਕ ਕਰਦੈ ਕਿ ਰੋਣਾ ਆ ਜਾਂਦੈ ਬਾਪੂ ਜੀ… ‘ਤੇ ਓਸ ਵੇਲੇ ਆਪਣੀ ਮਿੱਟੀ ਬਹੁਤ ਯਾਦ ਆਉਂਦੀ ਐl”
ਹੁਣ ਬਾਪ, ਆਪਣੇ ਪੁੱਤਰ ਦੀਆਂ ਗਿਲੀਆਂ ਅੱਖਾਂ ਆਪਣੇ ਪਰਨੇ ਨਾਲ ਪੂੰਝ ਰਿਹਾ ਸੀl 
-0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine