जून 2026

भाषान्तरਤਾਰ/ तार-डॉ. शकुन्तला किरण     Posted: August 1, 2021

अनुवाद: श्याम सुन्दर अग्रवाल

ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ

ਤਾਰ ਪੜ੍ਹਦੇ ਹੀ ਉਹ ਸੰਨ ਰਹਿ ਗਈ। ਉਹਦੇ ਦਿਮਾਗ ਵਿਚ ਤੀਹ ਸਾਲ ਪੁਰਾਣੀ ਇਕ ਧੁੰਦਲੀ ਸ਼ਾਮ ਉਭਰ ਆਈ।

“ਤਨੂ ਦੀ! ਇਕ ਗੱਲ ਕਹਾਂ? …… ਨਾਰਾਜ਼… ਤਾਂ…”

“ਓਏ ਨਹੀਂ! ਜੇਕਰ ਹੋਈ ਵੀ ਤਾਂ ਮਾਰ ਥੋੜ੍ਹੀ ਜ਼ਿਆਦਾ ਪੈ ਜੂਗੀ।”

“ਮੈਂ ਤੁਹਾਨੂੰ ਸਿਰਫ ਤਨੂ ਹੀ ਕਹਿਣਾ ਚਾਹੁੰਦਾ ਹਾਂ…”

“ਬੇਵਕੂਫ! ਕੀ ਕਿਹਾ? ਦੀਦੀ ਸ਼ਬਦ ਕੀ ਬਹੁਤ ਲੰਮਾ-ਚੌੜਾ ਹੈ?”

“ਅੰਕਲ ਨੂੰ ਕਹਿ ਕੇ ਕਾਲੇ ਪਾਣੀ ਦੀ ਕੈਦ…ਕਰਵਾ…”

“ਬਸ, ਉਸ ਕੈਦ ਦੌਰਾਨ ਤੁਹਾਨੂੰ ਵੀ ਨਾਲ ਰੱਖਣਾ ਚਾਹਾਂਗਾ…।”

“ਨਲਾਇਕ, ਮੈ ਕਿਉਂ ਰਹਾਂਗੀ ਭਲਾ ਤੇਰੇ ਨਾਲ? ਚੰਗਾ ਚੱਲ ਬਕਵਾਸ ਬੰਦ ਕਰ। ਪਹਿਲਾਂ ਰੱਖੜੀ ਬਨ੍ਹਾ ਲੈ, ਸ਼ਾਮ ਹੋਣ ਵਾਲੀ ਹੈ…ਫਿਰ ਤੈਨੂੰ ਜਾਣ ਦੀ ਕਾਹਲ ਹੋ ਜੂਗੀ।”

“ਰੱਖੜੀ ਬਨ੍ਹਾਉਣ ਨੂੰ ਤਾਂ ਮਨ ਹੀ ਨਹੀਂ ਕਰ ਰਿਹਾ।”

“ਇਸ ਲਈ ਕਿ ਸਾੜ੍ਹੀ ਜਾਂ ਸ਼ਰਟ-ਪੀਸ ਦੇਣਾ ਪਵੇਗਾ?…ਮਹਾਕੰਜੂਸ-ਮੱਖੀਚੂਸ।”

“ਚੰਗਾ…ਇਕ ਸ਼ਰਤ ਤੇ, ਪਹਿਲਾਂ ਇਕ ਗੱਲ ਦੱਸੋ…ਤੁਸੀਂ ਆਪਣੇ ਲਈ ਕੋਈ ਸੁਫਨਾ ਤਾਂ ਬੁਣਿਆ ਹੀ ਹੋਵੇਗਾ…ਕੀ ਮੈਂ ਤੁਹਾਡੇ ਸੁਫਨੇ ਦੇ ਰਾਜਕੁਮਾਰ…”

“ਸ਼ਟਅੱਪ!…ਮੈਂ ਅਜਿਹੇ ਸੁਫਨੇ ਨਹੀਂ ਦੇਖਦੀ! ਡੈਡੀ ਜੀਹਨੂੰ ਵੀ ਪਸੰਦ ਕਰਨਗੇ, ਉਹੀ ਹੋਵੇਗਾ ਮੇਰਾ ਪਹਿਲਾ ਤੇ ਆਖਰੀ ਪਿਆਰ।” ਉਹਦੀਆਂ ਸ਼ਰਮੀਲੀਆਂ ਅੱਖਾਂ ਵਿਚ ਸਾਦਗੀ ਤੈਰ ਗਈ ਸੀ।

“ਕੀ ਉਹ…ਮਤਲਬ…ਮੇਰੇ ਜਿਹਾ ਹੀ ਕੋਈ ਮੁੰਡਾ ਨਹੀਂ ਹੋ ਸਕਦਾ?”

“ਖੋਤਿਆ! ਪਤਾ ਹੈ, ਮੈਂ ਤੇਰੀ ਵੱਡੀ ਭੈਣ ਹਾਂ, ਤੇਰੀ ਅਜਿਹੀ ਪਿਟਾਈ ਕਰੂੰਗੀ ਕਿ…”

“ਫਾਦਰ ਦੇ ਫ੍ਰੈਂਡ ਦੀ ਕੁੜੀ, ਚਾਹੇ ਛੋਟੀ ਹੋਵੇ ਜਾਂ ਵੱਡੀ, ਸੱਕੀ ਭੈਣ ਦੇ ਰਿਸ਼ਤੇ ’ਚ ਨਹੀਂ ਆਉਂਦੀ।”

“ਅੱਜ ਤੂੰ ਭੰਗ ਪੀ ਕੇ ਤਾਂ ਨਹੀਂ ਆਇਆ, ਦੇਵਾਂ ਡੈਡੀ ਨੂੰ ਆਵਾਜ਼?”

“ਤੁਸੀਂ ਮੈਨੂੰ ਕਦੇ ਨਹੀਂ ਸਮਝ ਸਕੋਗੇ ਦੀ। ਤੁਹਾਡੀ ਇਸ ਮਾਰ ਨਾਲ ਤਾਂ ਮੈਂ ਮਰਨ ਵਾਲਾ ਨਹੀਂ ਹਾਂ…ਪਰ ਹਾਂ, ਜ਼ਿੰਦਗੀ ’ਚ ਜਦੋਂ ਵੀ ਮਰਿਆ…ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਤੇ ਕੋਵਲ ਤੁਸੀਂ ਹੋਵੋਗੇ।”

“ਨਹੀਂ!…ਨਹੀਂ!” ਤਨੂ ਪਾਗਲਾਂ ਵਾਂਗ ਚੀਕ ਪਈ, ਉਹਨੇ ਪਤੀ ਹੱਥੋਂ ਖੋਹ ਕੇ ਤਾਰ ਦੇ ਟੋਟੇ-ਟੋਟੇ ਕਰ ਦਿੱਤੇ, ਜਿਸ ਵਿਚ ਲਿਖਿਆ ਸੀ–ਕਮ ਸੂਨ, ਨੀਲ ਐਕਸਪਾਇਰਡ!

                                           -0

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine