जून 2026

भाषान्तरमुआयना/ /ਮੁਆਇਨਾ     Posted: February 1, 2024

 ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ 

—ਤਾਂ ਤੁਸੀਂ ਹੋ ਇੰਚਾਰਜ। ਇਹ ਕਾਲੀਆਂ ਕਾਲੀਆਂ ਬੈਟਰੀਆਂ ਕਮਰੇ ’ਚ ਪਈਆਂ ਕਿੰਨੀਆਂ ਭੈੜੀਆਂ ਲੱਗ ਰਹੀਆਂ ਨੇ। ਇਨ੍ਹਾਂ ਨੂੰ ਬਾਹਰ ਖਿੜਕੀ ਕੋਲ ਰਖਵਾਓ।

—ਚੋਰੀ ਹੋਣ ਦਾ ਡਰ ਹੈ ਸਾਬ੍ਹ।

—ਹੂੰ ਚੋਰੀ ਹੋਣ ਦਾ ਡਰ ਐ! ਚੋਰੀ ਕੋਈ ਮਜ਼ਾਕ ਐ। ਚੋਰੀ ਹੋਗੀ ਤਾਂ ਸਾਰੇ ਪੈਸੇ ਮੈਂ ਜੇਬ ’ਚੋਂ ਭਰ ਦੂੰਗਾ।

ਫਿਰ ਮੁਆਇਨਾ

—ਮੈਨੂੰ ਤੁਹਾਡਾ ਤਾਰ ਮਿਲਿਆ। ਤਾਂ ਕਰਵਾਤੀ ਚੋਰੀ। ਵਾਹ! ਮੈਂ ਕਿਹਾ ਸੀ, ਰਕਮ ਮੈਂ ਭਰ ਦੂੰਗਾ, ਤਾਂ ਸਭਨੇ ਮਿਲ ਕੇ ਸਚਮੁਚ ਈ ਬੈਟਰੀਆਂ ਚੋਰੀ ਕਰਵਾ ਦਿੱਤੀਆਂ। ਹੁਣ ਰੋਜ਼ ਇਕ ਆਦਮੀ ਦੀ ਪੇਸ਼ੀ ਹੋਊਗੀ।

ਦਸਵੇਂ ਦਿਨ

—ਤੁਹਾਡੇ ਸਾਰਿਆਂ ਦੀ ਹੁਣ ਕੀ ਪੁਲਿਸ ਕੋਲ ਪੇਸ਼ੀ ਕਰਵਾਵਾਂ। ਸਟਾਫ ਤਾਂ ਬੱਚਿਆਂ ਸਮਾਨ ਹੁੰਦਾ ਹੈ। ਆਹ ਲਓ ਸੱਤ ਸੌ ਰੁਪਏ, ਖਰੀਦ ਲਓ ਨਵੀਆਂ ਬੈਟਰੀਆਂ। ਲਿਖ ਦੂੰਗਾ, ਦੂਜੇ ਦਫਤਰ ਵਾਲੇ ਬਿਨਾ ਦੱਸੇ ਲੈ ਗਏ ਸਨ। ਹੁਣ ਮਿਲ ਗਈਆਂ। ਵਾਰਨਿੰਗ ਜਾਰੀ ਕਰ ਦਿੱਤੀ ਐ।

ਮੁਆਇਨਾ ਖਤਮ ਹੋਇਆ। ਸਾਹਬ ਦਾ ਟੀ.ਏ.-ਡੀ.ਏ. ਛੱਬੀ ਸੌ ਰੁਪਏ ਤੋ ਕੁਝ ਉੱਤੇ ਹੀ ਬਣਿਆ।

                                             -0-

   ਅਨੁਵਾਦਕ : ਸ਼ਿਆਮ ਸੁੰਦਰ ਅਗਰਵਾਲ 

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine